special news

ਪੱਟੀ ਪੁਲਿਸ ਦਾ ਝੂਠ ਆਇਆ ਸਾਹਮਣੇ – ਨਵਦੀਪ ਸਿੰਘ

ਪੱਟੀ ਪੁਲਿਸ ਦਾ ਝੂਠ ਆਇਆ ਸਾਹਮਣੇ – ਨਵਦੀਪ ਸਿੰਘ

ਮੇਰੀਆਂ ਸ਼ਿਕਾਇਤਾਂ ਨੂੰ ਦਬਾਉਣ ਲਈ ਕੀਤਾ ਸੀ ਝੂਠਾ ਕਲੰਦਰਾ ਤਿਆਰ

ਤਰਨ ਤਾਰਨ ( रवि करन ) ਨਵਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੱਟੀ ਪੁਲਿਸ ਦਾ ਝੂਠ ਸਾਹਮਣੇ ਆਇਆ ਮੇਰੀਆਂ ਸ਼ਿਕਾਇਤਾਂ ਨੂੰ ਦਬਾਉਣ ਲਈ ਪੱਟੀ ਸਿਟੀ ਪੁਲਿਸ ਨੇ ਝੂਠਾ ਕਲੰਦਰਾ ਕੀਤਾ ਸੀ ਤਿਆਰ ਝੂਠੇ ਕਲੰਦਰੇ ਵਿੱਚ ਪੁਲੀਸ ਨੇ ਚੋਣ ਰਜਿਸਟ੍ਰੇਸ਼ਨ ਪੱਟੀ ਦੀ ਸ਼ਿਕਾਇਤ ਦਾ ਜ਼ਿਕਰ ਕੀਤਾ ਗਿਆ ਸੀ ਲੇਕਿਨ ਚੋਣ ਰਜਿਸਟ੍ਰੇਸ਼ਨ ਪੱਟੀ ਨੇ ਲਿਖਤੀ ਰੂਪ ਵਿੱਚ ਇੱਕ ਪੱਤਰ ਜਾਰੀ ਕੀਤਾ ਹੈ ਜਿਸ ਵਿੱਚ ਲਿਖਿਆ ਹੈ ਕਿ ਚੋਣ ਜਾਬਤੇ ਦੋਰਾਨ ਸਾਡੇ ਮਹਿਕਮੇ ਵਲੋਂ ਨਵਦੀਪ ਸਿੰਘ ਖਿਲਾਫ ਕੋਈ ਵੀ 182 ਦਾ ਕਲੰਦਰਾ ਸਿਵਲ ਕੋਰਟ ਪੱਟੀ ਵਿੱਚ ਦਰਜ ਨਹੀਂ ਕਰਵਾਇਆ ਗਿਆ ਹੈ ਅਤੇ ਨਾ ਹੀ ਸਿਟੀ ਪੁਲਿਸ ਨੂੰ ਨਵਦੀਪ ਸਿੰਘ ਖਿਲਾਫ ਕੋਈ ਕਾਰਵਾਈ ਕਰਨ ਲਈ ਕਿਹਾ ਸੀ । ਨਵਦੀਪ ਸਿੰਘ ਨੇ ਕਿਹਾ ਕਿ ਜਿਹਨਾਂ ਜਿਹਨਾਂ ਪੁਲਿਸ ਅਧਿਕਾਰੀਆਂ ਨੇ ਮੇਰੇ ਖਿਲਾਫ ਝੂਠਾ ਕਲੰਦਰਾ ਤਿਆਰ ਕਰਕੇ ਮੈਨੂੰ ਗੁਮਰਾਹ ਕੀਤਾ ਹੈ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਨੂਨੀ ਕਾਰਵਾਈ ਕਰਵਾਉਣ ਲਈ ਪੰਜਾਬ ਐਂਡ ਹਰਿਆਣਾ ਹਾਈਕੋਰਟ ਜਾਵਾਂਗਾ ਅਤੇ ਮੈਨੂੰ ਪੂਰੀ ਉਮੀਦ ਹੈ ਮੈਨੂੰ ਇਨਸਾਫ ਮਿਲੇਗਾ ।

×
Dimple Goyal Editor

Comment here