ਸਫਰ ਜਿੰਦਗੀ ਦਾ
ਜਿੰਦਗੀ ਦੇ ਸਫਰ ਤੱਕ ਅੱਜ ਤੱਕ ਕਦੀ ਕਿਸੇ ਨੂੰ ਖਫਾ ਨਹੀਂ ਕੀਤਾ
ਜਿੰਦਗੀ ਦਾ ਸਫਰ ਪੜਾਵਾਰ ਪੂਰਾ ਕਰਦੇ ਹੋਏ ਸਮਾਜ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨਿਭਾਉਣੀਆਂ ਵੀ ਬੇਹੱਦ ਜਰੂਰੀ ਹਨ। ਬਚਪਨ ਅਤੇ ਜੁਆਨੀ ਤੋਂ ਬਾਅਦ ਰੋਜਗਾਰ ਦੇ ਮੋਕੇ ਤਲਾਸ ਕਰਨੇ ਅਤੇ ਸਫਲਤਾਪੂਰਵਕ ਉਸ ਪਾਰੀ ਨੂੰ ਮੁਕੰਮਲ ਕਰਕੇ ਸੇਵਾ ਮੁਕਤ ਹੋ ਕੇ ਸਮਾਜ ਦੇ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਦਾ ਸੁਨਹਿਰਾ ਅਵਸਰ ਵੀ ਬਹੁਤ ਭਾਗਾ ਵਾਲਿਆਂ ਨੂੰ ਮਿਲਦਾ ਹੈ ਅੱਜ ਦੇ ਸਮੇਂ ਵਿਚ ਸੇਵਾ ਮੁਕਤੀ ਇਕ ਪੜਾ ਨੂੰ ਪਾਰ ਕਰਕੇ ਦੂਜੇ ਪੜਾ ਵਿਚ ਦਾਖਲਾ ਹੈ। ਇਸਲਈ ਨਵੇਂ ਸਫਰ ਦੀ ਸੁਰੂਆਤ ਉਸਾਰੂੰ ਢੰਗ ਨਾਲ ਕਰਨੀ ਚਾਹੀਦੀ ਹੈ। ਮੋਜੂਦਾ ਸਮੇਂ ਸੇਵਾ ਮੁਕਤੀ ਉਪਰੰਤ ਆਪਣੇ ਜੀਵਨ ਵਿਚ ਬਹੁਤ ਕੁਝ ਕਰਨ ਦੀ ਕਾਮਨਾ ਨਾਲ ਅਸੀਂ ਉਹਨਾਂ ਨੂੰ ਕੇਵਲ ਇਕ ਜਿੰਮੇਵਾਰੀ ਤੋ ਫਾਰਗ ਕਰ ਰਹੇ ਹਾਂ। ਇਸਦੇ ਲਈ ਸਾਡਾ ਸਾਰਿਆ ਦਾ ਇਹ ਫਰਜ ਬਣਦਾ ਹੈ ਕਿ ਅਸੀਂ ਸਮਾਜ ਕਲਿਆਣ ਦੇ ਕੰਮਾਂ ਵਿਚ ਉਹਨਾਂ ਦੀਆ ਸੇਵਾਵਾਂ ਹਾਸਲ ਕਰੀਏ।
ਇਕ ਮਹੀਨਾ ਪਹਿਲਾ ਮੈਂ ਬਹੁਤ ਦੁੱਖੀ ਸੀ ਅਤੇ ਸਾਡੇ 3ਵਜੇ ਪੱਟੀ ਤੋਂ ਨੋਕੋਦਰ ਡੇਰੇ ਪਾਉੱਚ ਗਈ7ਵਜੇ ਡੇਰੇ ਦਰਗਾਹ ਤੇ ਪਾਉੱਚ ਕੇ ਮੈਂ ਬਹੁਤ ਰੋਈ ਅਤੇ ਰੱਬ ਜੀ ਨਾਲ ਦੁਖ ਸ਼ਾਝਾ ਕੀਤਾ ਵਾਪਸੀ ਤੇ ਇਕ ਲੜਕਾ ਆਇਆ ਕਹਿੰਦਾ 10 ਰੁਪਏ ਦੇ ਦਿਓ ਮੈਂ ਚੀਜ ਖਾਣੀ, ਮੈਂ ਉਸਨੂੰ ਪਹਿਚਾਣ ਲਿਆ ਅਤੇ ਪੁੱਛਿਆ ਤੂੰ ਓਹੋ ਲੜਕਾ ਵਾ ਜਿਸਨੂੰ ਮੈਂ ਰੋਟੀ ਖੁਵਾਈ ਸੀ ਪਿਛਲੀ ਵਾਰ ਕਹਿੰਦਾ ਹਾਜੀ ਹਾਜੀ ਬੱਸ ਚੱਲਣ ਵਾਲੀ ਸੀ ਤੇ ਬੱਸ ਡਰਾਈਵਰ ਨੂੰ ਕਹਿ ਕੇ ਮੁੰਡਾ ਬੱਸ ਵਿੱਚ ਆਕੇ ਕਹਿੰਦਾ ਆਂਟੀ ਜੀ ਮੇਰਾ ਇਕ ਕੰਮ ਕਰ ਦਿਓ ਗਏ , ਮੈਂ ਕਿਹਾ ਹਾਜੀ ਜਰੂਰ ਦਸੋ ਕਿ ਗੱਲ ਹੈ ਕਹਿੰਦਾ ਆਂਟੀ ਜੀ ਮੈਨੂੰ 9 ਨੰਬਰ ਦੇ ਬੂਟ ਲੈ ਦਿਓ ਗੇ, ਜਦੋ ਹੁਣ ਚੱਕਰ ਲਗਿਆ ਮੈਂ ਕਿਹਾ ਹਾਜੀ ਜਰੂਰ ਲੈ ਦੇਵਾ ਗੇ, ਮੇਰਾ ਕਦੀ ਉਸ side ਤੇ ਚੱਕਰ ਕਦੀ ਨਹੀਂ ਲੱਗਾ, ਅੱਜ12 ਤਰੀਕ ਨੂੰ ਮੈਂ ਮੇਰਾ ਮਨ ਆਫ ਸੀ ਸੋਚਿਆ ਰੱਬ ਨੇ ਮੇਰੀ ਜਿੰਦਗੀ ਵਿੱਚ ਕਦੀ ਖੁਸ਼ੀ ਨਹੀਂ ਲਿਖੀ ਕੀਓ ਨਾ ਮੈਂ ਹੋਰਨਾਂ ਨੂੰ ਖੁਸ਼ੀ ਦੇ ਦੇਵਾ ਮੈਂ ਅੱਜ 12 ਜਨਵਰੀ2 ਕੁ ਵਜੇ ਘਰੋਂ ਨਿਕਲੀ ਇਕ ਵਧੀਆ , ਕੋਟ ਲਿਆ ਤੇ ਹਰੀਕੇ ਚੱਲ ਪਈ ਜਦੋ ਬੱਸ ਸਟੈਂਡ ਹਰੀਕੇ ਪਾਉਚੀ ਕਿਸੇ ਨੂੰ ਪੁੱਛਿਆ ਤੇ ਉਹਨਾਂ ਕਿਹਾ ਤੁਸੀਂ ਕਿਓ ਪੁੱਛਿਆ ਉਸ ਦੇ ਬਾਰੇ ਕੀ ਗੱਲ ਹੋ ਗਈ ਮੈਂ ਸਾਰੀ ਗੱਲ ਜਦੋ ਦੱਸੀ ਤਾਂ ਕੋਈ ਇਕ ਲੜਕਾ ਮੈਨੂੰ ਉਸਦੇ ਕੋਲ ਪੰਪ ਤੇ ਮੈਨੂੰ ਲੈ ਗਿਆ ਅਤੇ ਮੈਨੂੰ ਉਥੇ ਓਹੀ ਲੜਕਾ ਬੈਠਿਆ ਹੋਇਆ ਸੀ ਜਦੋਂ ਉਸਨੇ ਮੈਨੂੰ ਦੇਖਿਆ ਕਹਿੰਦਾ ਆਂਟੀ ਮੈਂ ਲੱਡੂ ਖਾਣੇ ਹਨ ਚਾਹ ਵੀ ਪੀਣੀ ਮੈਂ ਉਸਨੂੰ ਕਿਹਾ ਰੋਟੀ ਨਹੀਂ ਖਾਣੀ ਕਹਿੰਦਾ ਨਹੀਂ ਅੱਜ ਮੈਂ ਲੱਡੂ ਦੇ ਨਾਲ ਚਾਹ ਪੀਣੀ । ਮੈਂ ਉਸਨੂੰ ਕੋਟ ਦੇ ਨਾਲ ਕੁਜ ਪੈਸੇ ਵੀ ਦਿਤੇ ਤੇ 5 ਮਿੰਟ ਬਾਅਦ ਮੈਂ ਵਾਪਸ ਪੱਟੀ ਆ ਗਈ ਜੋ ਵਾਹਦਾ ਰੱਬ ਨਾਲ ਕੀਤਾ ਸੀ ਅੱਜ ਪੁਰਾ ਕਰ ਦਿੱਤਾ
Comment here